skip to main |
skip to sidebar
ਕਦੋ ਜੰਮਿਆ, ਕਿੰਨਾ ਦੁੱਧ ਪੀਤਾ , ਕਿੰਨਾ ਤੰਗ ਕੀਤਾ
ਕਿੰਨੀ ਵਾਰੀ ਗੋਦੀ ਚ ਮੂਤਿਆ , ਕਿੰਨੇ ਪੋਤੜੇ ਲਬੇੜੇ
ਕਦੋ ਪਹਿਲੀ ਵਾਰੀ ਰੁੜਿਆ , ਖੜਾ ਹੋਇਆ, ਡਿਗਿਆ,ਤੁਰਿਆ
ਕਦੋ ਦੰਦ ਕੱਡੇ, ਕਿੰਨੀ ਮਿੱਟੀ ਖਾਦੀ ਤੇ ਕਿੰਨੀ ਕੁੱਟ
ਕਿੰਨਾ ਹੱਸਿਆ, ਕਿੰਨਾ ਰੋਇਆ,ਕਿੰਨੀ ਵਾਰੀ ਨਹਵਾਇਆ ਤੇ ਜੂੜਾ ਕੀਤਾ
ਕਿੰਨੀ ਵਾਰੀ ਤੜਫਾਇਆ, ਤੇ ਕਿੰਨੀ ਵਾਰੀ ਤੜਫਿਆ
ਕਿੰਨੇ ਕੁ ਉਲਾਂਬੇ , ਤੇ ਕਿੰਨੀਆ ਕੁ ਤਰੀਫਾ
ਸੁੱਰਤ ਤੌ ਪਹਿਲਾਂ ਦੀ ਹਰ ਗਿਣਤੀ -ਮਿਣਤੀ ਦਾ ਬਹੀ
ਖਾਤਾ ਨੇ ਮੇਰੀ ਮਾਂ ਦਿਆਂ ਮਮਤਾ ਭਰੀਆ ਅੱਖਾਂ..
No comments:
Post a Comment