Pages

About Me

My photo
Kulrian/Bareta, Punjab, India
I am simple and coool boy.

Saturday, 23 October 2010

ਕਿਸਮਤ ਤੇ ਤਰੱਕੀ

ਦਲੀਪ ਸਿੰਘ ਵਾਸਨ
ਮੰਨ ਲੈਂਦੇ ਹਾਂ ਕਿ ਆਦਮੀ ਦੀ ਕਿਸਮਤ, ਹੋਣੀ ਰੱਬ ਆਪ ਲਿਖਦਾ ਹੈ ਪਰ ਇਹ ਵੀ ਇਕ ਸਚਾਈ ਹੈ ਕਿ ਇਸ ਆਦਮੀ ਨੇ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ। ਖੋਜਾਂ ਕੀਤੀਆਂ ਹਨ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਅਨੇਕਾਂ ਹੀ ਕਾਢਾਂ ਕੱਢ ਕੇ ਇਸ ਆਦਮੀ ਦੀ ਜੀਵਨ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਾਮਯਾਬ ਵੀ ਹੋਏ ਹਨ। ਇਹ ਧਰਤੀ ਜਦ ਬਣੀ ਸੀ ਤਾਂ ਇਕ ਜੰਗਲ ਸੀ। ਅੱਜ ਇਸ ਧਰਤੀ ਦੇ ਲੋਕੀਂ ਆਸਮਾਨ ਨਾਲ ਗੱਲਾਂ ਕਰਨ ਲਗ ਪਏ ਹਨ। ਕਿੰਨੀਆਂ ਹੀ ਕਾਢਾਂ ਹੋਂਦ ਵਿਚ ਆ ਗਈਆਂ ਹਨ ਅਤੇ ਆਦਮੀ ਅੱਗੇ ਨਾਲੋਂ ਕਿੰਨਾ ਹੀ ਸੌਖਾ ਹੋ ਗਿਆ ਹੈ। ਇਹ ਵੀ ਸਾਫ ਦਿਖਾਈ ਦੇ ਰਿਹਾ ਹੈ ਕਿ ਜਿਹੜੇ ਆਦਮੀ ਸਿਰਫ ਭਗਤੀ ਕਰਦੇ ਹਨ ਜਾਂ ਅਰਦਾਸਾਂ ਕਰਦੇ ਹਨ ਅਤੇ ਆਪ ਨਾ ਕੋਈ ਯੋਜਨਾ ਬਣਾਉਂਦੇ ਹਨ ਅਤੇ ਨਾ ਹੀ ਕਿਸੇ ਯੋਜਨਾ ਉਤੇ ਕੰਮ ਹੀ ਕਰਦੇ ਹਨ, ਉਹ ਪਛੜ ਜਾਂਦੇ ਹਨ। ਜੇ ਅਜਿਹੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਸਾਰਾ ਦੇਸ਼ ਹੀ ਪਛੜ ਜਾਂਦਾ ਹੈ। ਸਾਡਾ ਦੇਸ਼ ਭਾਰਤ ਇਸ ਵਕਤ ਪਛੜਿਆਂ ਦੀ ਸੂਚੀ ਵਿਚ ਸ਼ਾਮਲ ਹੈ ਕਿਉਂਕਿ ਸਾਡੇ ਦੇਸ਼ ਦੇ ਲੋਕਾਂ ਅੰਦਰ ਪਹਿਲੀ ਗਲਤੀ ਇਹ ਹੈ ਕਿ ਉਹ ਰੱਬ ਪਾਸੋਂ ਮਦਦ ਨਹੀਂ ਮੰਗਦੇ, ਸਿਰਫ ਭਗਤੀ ਕਰਦੇ ਹਨ। ਅਰਦਾਸਾਂ ਕਰਦੇ ਹਨ ਅਤੇ ਸਾਰਾ ਕੰਮ ਰੱਬ ਉਤੇ ਛੱਡ ਦਿੰਦੇ ਹਨ। ਇਹੀ ਹਾਲ ਹੋਰ ਦੇਸ਼ਾਂ ਵਿਚ ਵਸਦੇ ਲੋਕਾਂ ਦਾ ਵੀ ਹੈ ਜਿਹੜੇ ਕੰਮ ਕਰਨ ਵਿਚ ਵਿਸ਼ਵਾਸ ਨਹੀਂ ਕਰਦੇ ਅਤੇ ਜ਼ਿਆਦਾ ਸਮਾਂ ਰੱਬ ਦੀ ਭਗਤੀ ਵਿਚ ਲਗਾਉਂਦੇ ਹਨ ਅਤੇ ਸਿਰਫ ਅਰਦਾਸਾਂ ਕਰੀ ਜਾਂਦੇ ਹਨ। ਆਦਮੀ ਪਾਸ ਸਰੀਰ ਅਤੇ ਕਿੰਨੇ ਹੀ ਅੰਗ ਹਨ ਅਤੇ ਸਾਰੇ ਅੰਗ ਕੰਮ ਕਰਨਾ ਚਾਹੁੰਦੇ ਹਨ। ਜੇ ਇਹ ਕੰਮ ਉਤੇ ਨਾ ਲਗਾਏ ਜਾਣ ਤਾਂ ਇਹ ਅੰਗ ਨਕਾਰਾ ਹੋ ਜਾਂਦੇ ਹਨ। ਕਮਜ਼ੋਰ ਹੋ ਜਾਂਦੇ ਹਨ ਅਤੇ ਆਦਮੀ ਅਪਾਹਜਾਂ ਵਰਗਾ ਹੋ ਜਾਂਦਾ ਹੈ। ਇਸ ਕਰਕੇ ਭਗਤੀ ਵਗੈਰਾ ਕਰੋ, ਪਰ ਕੰਮ ਕਰਨਾ ਬੰਦ ਨਾ ਕਰੋ ਅਤੇ ਨਾ ਹੀ ਇੰਨਾ ਵਿਸ਼ਵਾਸ ਹੀ ਰੱਖੋ ਕਿ ਰੱਬ ਹੀ ਤੁਹਾਡੇ ਕੰਮ ਕਰੇਗਾ। ਰੱਬ ਆਪ ਕੁਝ ਨਹੀਂ ਕਰਦਾ ਅਤੇ ਇਸ ਦੁਨੀਆਂ ਵਿਚ ਜੋ ਵੀ ਕੀਤਾ ਗਿਆ ਹੈ, ਉਹ ਸਾਰਾ ਕੁਝ ਰੱਬ ਨੇ ਆਦਮੀ ਪਾਸੋਂ ਹੀ ਕਰਵਾਇਆ ਹੈ।
ਲਗਦਾ ਹੈ ਰੱਬ ਨੇ ਸਾਰੀਆਂ ਸ਼ਕਤੀਆਂ ਆਦਮੀ ਪਾਸ ਹੀ ਦੇ ਰੱਖੀਆਂ ਹਨ। ਇਹ ਆਦਮੀ ਹੀ ਹੈ ਜਿਹੜਾ ਸਾਰੇ ਕੰਮ ਕਰਦਾ ਆ ਰਿਹਾ ਹੈ। ਸਾਡੇ ਮਿਥਿਹਾਸ ਵਿਚ ਵੀ ਸਾਰੇ ਪਾਤਰ ਆਦਮੀ ਹੀ ਸਨ ਅਤੇ ਇਸੇ ਤਰ੍ਹਾਂ ਸਾਡੇ ਇਤਿਹਾਸ ਅਤੇ ਸਾਹਿਤ ਅੰਦਰ ਵੀ ਸਾਰੇ ਪਾਤਰ ਆਦਮੀ ਹੀ ਸਨ। ਕਿਧਰੇ ਕਿਧਰੇ ਅਸੀਂ ਹੋਰ ਸ਼ਕਲਾਂ ਬਣਾ ਦਿੱਤੀਆਂ ਹਨ ਤਾਂ ਇਹ ਵੀ ਸਾਡੀਆਂ ਹੀ ਕਾਢਾਂ ਸਨ। ਇਉਂ ਲਗਦਾ ਹੈ ਇਹ ਆਦਮੀ ਹੀ ਰੱਬ ਹੈ ਅਤੇ ਇਹੀ ਕਰਤਾ ਹੈ। ਅੱਜ ਤਕ ਜੋ ਕੁਝ ਵੀ ਹੋਇਆ ਹੈ, ਉਹ ਆਦਮੀ ਹੱਥੋਂ ਕਰਵਾਇਆ ਗਿਆ ਹੈ ਅਤੇ ਇਉਂ ਲਗਦਾ ਹੈ ਕਿ ਭਵਿੱਖ ਵਿਚ ਵੀ ਜੋ ਕੁਝ ਹੋਵੇਗਾ, ਰੱਬ ਇਸ ਆਦਮੀ ਪਾਸੋਂ ਹੀ ਕਰਵਾਏਗਾ। ਜੇ ਕਿਸਮਤ ਅਤੇ ਹੋਣੀ ਰੱਬ ਲਿਖਦਾ ਵੀ ਹੈ ਤਾਂ ਸਾਨੂੰ ਇਹ ਨਹੀਂ ਦੱਸਦਾ ਕੱਲ੍ਹ ਕੀ ਹੋਣ ਵਾਲਾ ਹੈ। ਆਦਮੀ ਹਮੇਸ਼ਾ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਸਦੀਆਂ ਤੋਂ ਇਹ ਆਦਮੀ ਆਪਣੇ ਆਪ ਵਿਚ ਵਿਸ਼ਵਾਸ ਰੱਖ ਕੇ ਅੱਗੇ ਤੁਰਦਾ ਆ ਰਿਹਾ ਹੈ। ਜੇ ਇਹ ਭਗਤੀ ਕਰਦਾ ਹੈ ਜਾਂ ਅਰਦਾਸਾਂ ਕਰਦਾ ਹੈ ਤਾਂ ਵੀ ਆਪਣੀ ਕਾਮਯਾਬੀ ਲਈ ਹੀ ਕਰਦਾ ਹੈ। ਇਹ ਸਵਰਗ ਅਤੇ ਅਮੀਰੀ ਮੰਗਣਾ ਤਾਂ ਫਰਜ਼ੀ ਹੈ। ਅੰਦਰਖਾਤੇ ਆਦਮੀ ਜਾਣਦਾ ਹੈ ਕਿ ਕੋਈ ਵੀ ਅਣਹੋਣੀ ਜਲਦੀ ਕੀਤਿਆਂ ਨਹੀਂ ਵਾਪਰਨੀ ਅਤੇ ਸਾਰਾ ਕੁਝ ਆਦਮੀ ਨੂੰ ਆਪ ਹੀ ਕਰਨਾ ਪਵੇਗਾ। ਆਦਮੀ ਐਸਾ ਕੁਝ ਸੋਚਦਾ ਹੈ ਅਤੇ ਇਸ ਮੁਤਾਬਕ ਹੀ ਕੰਮ ਕਰਦਾ ਆ ਰਿਹਾ ਹੈ। ਇਹੀ ਜ਼ਿੰਦਗੀ ਹੈ ਅਤੇ ਜ਼ਿੰਦਗੀ ਦਾ ਇਹ ਰਾਜ਼ ਜਿਸ ਆਦਮੀ ਦੀ ਸਮਝ ਵਿਚ ਆ ਗਿਆ ਹੈ, ਉਹ ਆਦਮੀ ਤਰੱਕੀ ਕਰੇਗਾ।

No comments:

Post a Comment