Pages

About Me

My photo
Kulrian/Bareta, Punjab, India
I am simple and coool boy.

Thursday, 21 February 2013

Saturday, 2 February 2013

‘ਸੰਵਾਦ ਤੇ ਸਿਰਜਣਾ’ ਉਤੇ ਗੋਸ਼ਟੀ ਤੇ ਮਿੰਨੀ ਕਹਾਣੀ ਦਰਬਾਰ

ਸਥਾਨਕ ਸਾਹਿਤ ਤੇ ਕਲਾ ਮੰਚ ਵੱਲੋਂ ਅਦਾਰਾ ਤ੍ਰੈਮਾਸਿਕ ‘ਮਿੰਨੀ’ ਅਤੇ ਵਿਦਿਆਰਥੀ ਪਾਠਕ ਮੰਚ ਕਿਸ਼ਨਗੜ੍ਹ ਦੇ ਸਹਿਯੋਗ ਨਾਲ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ ਦੀ ਪੰਜਾਬੀ ਮਿੰਨੀ ਕਹਾਣੀ ਲੇਖਕਾਂ ਨਾਲ ਮੁਲਾਕਾਤਾਂ ਉਤੇ ਆਧਾਰਤ ਪਲੇਠੀ ਪੁਸਤਕ ‘ਸੰਵਾਦ ਤੇ ਸਿਰਜਣਾ’ ਉੱਪਰ ਗੋਸ਼ਟੀ ਪਿੰਡ ਕਿਸ਼ਨਗੜ੍ਹ ਵਿਚ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿੱਚ ਡਾ. ਬਲਦੇਵ ਸਿੰਘ ਸਹੋਤਾ (ਸਿਵਲ ਸਰਜਨ ਮਾਨਸਾ), ਡਾ. ਸ਼ਿਆਮ ਸੁੰਦਰ ਦੀਪਤੀ, ਆਲੋਚਕ ਨਿਰੰਜਣ ਬੋਹਾ, ਡਾ. ਨਾਇਬ ਸਿੰਘ ਮੰਡੇਰ, ਪ੍ਰਿੰਸੀਪਲ ਦਰਸ਼ਨ ਬਰੇਟਾ ਅਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕਰਮਜੀਤ ਸਿੰਘ ਸ਼ਾਮਲ ਸਨ। ਸਮਾਗਮ ਦਾ ਆਗਾਜ਼ ਭੀਮ ਕੋਮਲ ਵੱਲੋਂ ਸ਼ਾਇਰ ਸੁਰਜੀਤ ਪਾਤਰ ਦੀ ਗਜ਼ਲ ‘‘ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ, ਇੱਕ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ…’’  ਦੀ ਪੇਸ਼ਕਾਰੀ ਨਾਲ ਹੋਇਆ। ਮੰਚ ਦੇ ਮੀਤ ਪ੍ਰਧਾਨ ਸਰਦੂਲ ਸਿੰਘ ਚਹਿਲ ਵੱਲੋਂ ਮੰਚ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਗਈ। ਇਸ ਤੋਂ ਬਾਅਦ ਡਾ. ਰਵਿੰਦਰ ਸੰਧੂ ਦਾ ਲਿਖਿਆ ਪਰਚਾ ਭਵਾਨੀ ਸ਼ੰਕਰ ਗਰਗ ਦੁਆਰਾ ਪੜ੍ਹਿਆ ਗਿਆ। ਪਰਚੇ ਵਿੱਚ ਡਾ. ਸੰਧੂ ਨੇ ਇਹ ਗੱਲ ਮੁੱਖ ਤੌਰ ’ਤੇ ਉਭਾਰੀ ਕਿ ਮਿੰਨੀ ਕਹਾਣੀ ਵਿਧਾ ਦੇ ਵਿਕਾਸ ਲਈ ‘ਸੰਵਾਦ ਤੇ ਸਿਰਜਣਾ’ ਵਰਗੇ ਯਤਨ ਹੋਣੇ ਜ਼ਰੂਰੀ ਹਨ। ਕਹਾਣੀਕਾਰ ਦਰਸ਼ਨ ਜੋਗਾ, ਜਸਬੀਰ ਢੰਡ ਤੇ ਅਸ਼ਵਨੀ ਖੁਡਾਲ ਦਾ ਮਤ ਸੀ ਕਿ ਇਹ ਪੁਸਤਕ ਇੱਕ ਮਿਸ਼ਨ ਨੂੰ ਲੈ ਕੇ ਤਿਆਰ ਕੀਤੀ ਗਈ ਹੈ ਤੇ ਲੇਖਕ ਉਸ ਵਿੱਚ ਕਾਮਯਾਬ ਵੀ ਹੋਇਆ ਹੈ। ਉਨਾਂ ਅੱਗੇ ਕਿਹਾ ਕਿ ਇਹ ਪੁਸਤਕ ਪੰਜਾਬੀ ਮਿੰਨੀ ਕਹਾਣੀ ਦੇ ਖੋਜਾਰਥੀਆਂ ਅਤੇ ਨਵੇਂ ਲੇਖਕਾਂ ਲਈ ਇੱਕ ਮਾਰਗ ਦਰਸ਼ਕ ਵਜੋਂ ਵੀ ਕੰਮ ਆਵੇਗੀ। ਡਾ. ਨਾਇਬ ਸਿੰਘ ਮੰਡੇਰ, ਡਾ. ਦਲਜੀਤ ਜੋਸ਼ੀ ਤੇ ਬਿਕਰਮਜੀਤ ਨੂਰ ਨੇ ਪੁਸਤਕ ਨੂੰ ਇਤਿਹਾਸਕ ਦਸਤਾਵੇਜ਼ ਦੀ ਸੰਗਿਆ ਦਿੱਤੀ। ਡਾ. ਦੀਪਤੀ ਨੇ ਕਿਹਾ ਕਿ ਕਿਤਾਬ ਮਿੰਨੀ ਕਹਾਣੀ ਦੀ ਆਲੋਚਨਾ ਪੱਧਤੀ ਨੂੰ ਮਜ਼ਬੂਤ ਕਰਦੀ ਹੈ। ਡਾ. ਬਲਦੇਵ ਸਿੰਘ ਸਹੋਤਾ ਨੇ ਸਮੁੱਚੀ ਬਹਿਸ ਨੂੰ ਸਮੇਟਦਿਆਂ ਕਿ ਅਜੋਕੇ ਸਮੇਂ ਵਿੱਚ ਮਿੰਨੀ ਕਹਾਣੀ ਇੱਕ ਹਰਮਨ ਪਿਆਰੀ ਤੇ ਸਥਾਪਿਤ ਵਿਧਾ ਹੈ। ਮਿੰਨੀ ਕਹਾਣੀ ਦਰਬਾਰ ’ਚ ਸ਼ਾਮਲ ਸੀ। ਬਿਕਰਮਜੀਤ ਨੂਰ, ਬੂਟਾ ਸਿਰਸੀਵਾਲਾ, ਪਿਆਰਾ ਸਿੰਘ ਗੁਰਨੇ ਕਲਾਂ, ਬੂਟਾ ਰਾਮ ਮਾਖਾ, ਡਾ. ਦਲਜੀਤ ਜੋਸ਼ੀ, ਸੁਖਵਿੰਦਰ ਸੁੱਖੀ ਭੀਖੀ, ਜੋਗਿੰਦਰ ਕੌਰ ਅਗਨੀਹੋਤਰੀ, ਮਨਜੀਤ ਸਿੱਧੂ, ਗੁਰਵਿੰਦਰ ਗੁਰਨੇ, ਜਸਬੀਰ ਢੰਡ, ਬਲਵਿੰਦਰ ਸਿੰਘ, ਯਾਦਵਿੰਦਰ ਸਿੱਧੂ, ਮੱਖਣ ਸਿੰਘ, ਊਧਮ ਮੰਦਰਾਂ’, ਜਗਦੀਸ਼ ਕੁਲਰੀ ਤੇ ਦਰਸ਼ਨ ਬਰੇਟਾ ਨੇ ਮਿੰਨੀ ਕਹਾਣੀਆਂ ਪੜ੍ਹੀਆਂ। ਇਨ੍ਹਾਂ ਰਚਨਾਵਾਂ ’ਤੇ ਦਰਸ਼ਨ ਜੋਗਾ, ਨਿਰੰਜਣ ਬੋਹਾ, ਡਾ. ਨਾਇਬ ਮੰਡੇਰ, ਸ਼ਮਿੰਦਰ ਅਰੋੜਾ, ਮੁਕੇਸ਼ ਵਰਮਾ, ਮਹਿੰਦਰਪਾਲ ਮਿੰਦਾ, ਸੁਖਵਿੰਦਰ ਭਾਊ, ਜਗਤਾਰ ਸਿੰਘ ਲਦਾਲ, ਲਖਵਿੰਦਰ ਸਿੰਘ ਲੱਖੀ, ਕ੍ਰਿਸ਼ਨ ਗੋਇਲ, ਸੰਦੀਪ ਸਰਦੂਲਗੜ੍ਹ, ਦਸੌਂਦਾ ਸਿੰਘ ਬਹਾਦਰਪੁਰ, ਟੀਨੂ ਰਾਏ ਗਰਗ, ਊਸ਼ਾ ਦੀਪਤੀ, ਡਾ. ਪਰਮਜੀਤ ਵਿਰਦੀ ਤੇ ਰਣਦੀਪ ਸੰਗਤਪੁਰਾ ਨੇ ਵਿਚਾਰ ਪੇਸ਼ ਕੀਤੇ।