About Me
- lakhvinder kulrian
- Kulrian/Bareta, Punjab, India
- I am simple and coool boy.
Friday, 29 July 2011
Monday, 18 July 2011
ਧੀਆਂ
ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।
ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।
ਉਹ ਮਾਵਾਂ ਵੀ ਧੀਆਂ ਸਨ, ਜਿਹਨਾ ਜੰਮੇ ਪੀਰ ਤੇ ਫਕੀਰ।
ਮਾਵਾਂ ਉਹ ਵੀ ਧੀਆਂ ਸਨ, ਜਿਹਨਾ ਜੰਮੇ ਨਲੂਏ ਜਿਹੇ ਵੀਰ।
...ਕਰ ਧਿਆਨ ਮਾਤਾ ਭਾਨੀ ਜੀ ਵੱਲ, ਸੀ ਜਿਹੜੀ ਗੁਰੂ ਜੀ ਦੀ ਧੀ ।
ਉਹ ਮਹਿਲ ਬਣੇ ਗੁਰੂ ਜੀ ਦੇ, ਉਹ ਹੀ ਜਨਨੀ ਗੁਰੂ ਜੀ ਦੀ ਸੀ ।
ਇਕ ਧੀ ਤੇਰੀ, ਝਾਂਸੀ ਦੀ ਰਾਣੀ, ਦੇਸ਼ ਦੀ ਅਜ਼ਾਦੀ ਲਈ ਲੜੀ ਸੀ।
ਧੀ ਤੇਰੀ ਭਾਗੋ, ਖਿਦਰਾਣੇ ਵਾਲੀ ਢਾਬ ਤੇ, ਨਾਲ ਵੈਰੀਆਂ ਦੇ ਲੜੀ ਸੀ।
ਮੇਰੇ ਜੰਮਣ ਤੋਂ ਪਹਿਲਾਂ, ਅੱਜ ਤੂੰ ਹੀ ਮੈਂਨੂੰ ਮਾਰੇਂ, ਦਸ ਮੇਰਾ ਕੀ ਕਸੂਰ।
ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।
ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।
ਗੁਰੁ ਨਾਨਕ ਜੀ ਨੇ, ਦਰਜ਼ਾ ਦਿੱਤਾ ਨਾਰੀ ਨੂੰ, ਇਕ ਪੁਰਸ਼ ਸਮਾਨ।
ਭਾਰਤ ਦੇਸ਼ ਦੀ ਰਾਸ਼ਟ੍ਰਪਤੀ ਪ੍ਰਤਿਭਾ ਪਾਟਿਲ,ਇਕ ਔਰਤ ਮਹਾਨ।
ਪੁਤਰ ਨਿਸ਼ਾਨ, ਔਰਤ ਈਮਾਨ, ਦੌਲਤ ਗੁਜਰਾਨ, ਕਹਿਣ ਗ੍ਰੰਥ ਮਹਾਨ।
ਜੋ ਪੂਜੇ ਲਛੱਮੀ,ਉਹੋ ਮਾਲਾ-ਮਾਲ, ਇਹ ਗੱਲ ਕਹਿੰਦਾ ਹੈ ਕੁੱਲ ਜਹਾਨ ।
ਐ ਦੁੱਨੀਆ ਵਾਲਿਓ, ਜਦੋਂ ਸਮਝੋਗੇ ਲੜਕਾ ਲ਼ੜਕੀ ਇਕ ਸਮਾਨ।
ਤਾਂ ਹੀ ਹੋਵੇਗਾ ਦੁਨੱੀਆ ‘ਚ, ਸਾਡਾ ਸਮਾਜ ਅਤੇ ਭਾਰਤ ਦੇਸ਼ ਮਹਾਨ।
ਅੱਜ ਧੀ ਨੂੰ ਗਰਭ ਚ ਮਾਰਨ ਲਈ, ਕਿਉਂ ਹੋਈ ਇਕ ਮਾਂ ਮਜਬੂਰ ।
ਚੌਧਰੀ ਸਮਾਜ ਦੇਉ, ਜੇ ਮਨੁੱਖਤਾ ਦਾ ਭੱਲਾ ਚਾਹੋ, ਗੱਲ ਵੀਚਾਰੋ ਜਰੂਰ ।
ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।
ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।
ਜੰਨਤ
""ਜੰਨਤ ਨੇ ਕਿਹਾ ਮਾਂ ਉਹ ਹੱਸਤੀ ਹੈ ਜੋ ਮੇਨੂੰ ਵੀ ਆਪਣੇ ਕਦਮਾਂ ਥੱਲੇ ਦਬਾ ਲੈਂਦੀ ਹੈ.....ਰੱਬ ਨੇ ਕਿਹਾ ਮਾਂ ਮੇਰੇ ਵੱਲੋ ਇਨਸਾਨ ਦੇ ਲਈ ਇੱਕ ਕੀਮਤੀ ਅਮੁੱਲ ਤੋਹਫਾ ਹੈ ਜਿਸ ਵਿੱਚ ਇਨਸਾਨ ਮੇਨੂੰ ਲੱਭ ਸਕਦਾ ਹੈ.......""
""JANNAT ne keha MAA oh hasti hai jo mainu v apne paira vich daba lendi hai....RABB ne keha MAA mere walo insan nu ik keemti anmula tofa hai jis vich insan mainu lab sakda hai.....""
Saturday, 16 July 2011
ਮਾਂ
""ਮਾਂ ਦਾ ਰੁੱਤਬਾ ਸਭ ਤੋਂ ਉੱਚਾ,ਮਾਂ ਜੈਸਾ ਮਿਲਿਆ ਕੋਈ ਨਾ.....ਹਰ ਪਾਸੇ ਮੈਂ ਲੱਭ ਹਾਰਿਆ,ਮਾਂ ਦੀ ਗੋਦ ਜੈਸਾ ਸੁੱਖ ਕੋਈ ਨਾ.....""
ਆਮ ਬਂਦੇ
ਹਰ ਵਾਰ ਆਂਤਕਵਾਦੀ ਹਮਲੇ ਹੁੰਦੇ ਰਹਿਦੇਂ ਹਨ ਲੇਕਿਨ ਉਸ ਵਿਚ ਮਰਣ ਵਾਲੇ ਆਮ ਬਂਦੇ ਹੋਦੇ ਹਨ ਸਵਾਲ ਇਹ ਕਿ ਹਮੇਸ਼ਾ ਆਮ ਬਂਦੇ ਨੂੰ ਹੀ ਨਿਸ਼ਾਨਾ ਕਿਉਂ ਬਨਾਇਆ ਜਾਦਾਂ ਹੈ, ਉਸ ਦਾ ਕਿ ਕਸੂਰ ਹੈ ???
ਬੁਰਾਈ
ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ,
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ,
ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ,
ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ,
ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ,
ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ,
ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ,
ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ..!!
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ,
ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ,
ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ,
ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ,
ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ,
ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ,
ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ..!!
Friday, 15 July 2011
ਕੰਡਕਟਰ
ਕਹੇ ਕੰਡਕਟਰ ਅੱਗੇ ਹੋਵੋ ,
ਰਸਤੇ ਨੂੰ ਨਾ ਰੋਕ ਖਲੋਵੋ ।
ਬੱਸ ਪਈ ਹੈ ਖਾਲੀ ਸਾਰੀ ,
ਐਵੇਂ ਰੋਂਦੀ ਪਈ ਸਵਾਰੀ ।
ਬੱਸ ਪਰਾਣੀ ਟੁੱਟੀ ਭੱਜੀ ,
ਸਾਰੀ ਤੂੜੀ ਵਾਂਗਰ ਲੱਦੀ ।
ਜਿਹੜਾ ਮਿਲੇ ਚੜ੍ਹਾਈ ਜਾਵੇ ,
ਪੈਰੋ ਪੈਰ ਖੜ੍ਹਾਈ ਜਾਵੇ ।
ਅੱਧੇ ਉੱਪਰ ਅੱਧੇ ਅੰਦਰ ,
ਲੱਗਦਾ ਜਾਪੇ ਕਲਾ ਕਲੰਦਰ ।
ਰਸਤੇ ਨੂੰ ਨਾ ਰੋਕ ਖਲੋਵੋ ।
ਬੱਸ ਪਈ ਹੈ ਖਾਲੀ ਸਾਰੀ ,
ਐਵੇਂ ਰੋਂਦੀ ਪਈ ਸਵਾਰੀ ।
ਬੱਸ ਪਰਾਣੀ ਟੁੱਟੀ ਭੱਜੀ ,
ਸਾਰੀ ਤੂੜੀ ਵਾਂਗਰ ਲੱਦੀ ।
ਜਿਹੜਾ ਮਿਲੇ ਚੜ੍ਹਾਈ ਜਾਵੇ ,
ਪੈਰੋ ਪੈਰ ਖੜ੍ਹਾਈ ਜਾਵੇ ।
ਅੱਧੇ ਉੱਪਰ ਅੱਧੇ ਅੰਦਰ ,
ਲੱਗਦਾ ਜਾਪੇ ਕਲਾ ਕਲੰਦਰ ।
ਪੰਜਾਬ
ਸਿਰ ਤੋਂ ਉਤਾਰ ਪੱਗ ਨੂੰ ਪੈਗ ਸਿਰ ਤੇ ਰੱਖਣਾ,
ਇਹ ਸਾਡਾ ਸੱਭਿਆਚਾਰ ਨਹੀ ਪੈਣਾ ਹੈ ਦੱਸਣਾ,
ਨਸ਼ਿਆਂ ਸਮਾਜ ਗਾਲ ਤਾ ਢਾਚਾ ਹੀ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਬਾਪੂ ਵੀ ਫਿਕਰੀਂ ਪੈ ਗਿਆ ਹੈ ਬੇਬੇ ਵੀ ਸੋਚਦੀ,
ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਸੋਚਦੀ,
ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਪਿੰਡ ਸ਼ਹਿਰ ਸਭ ਦਬੋਚ ਲਏ ਇਸ ਨਾ-ਮੁਰਾਦ ਨੇ,
ਘੁੱਗ ਵਸਦੇ ਘਰ ਸੀ ਜੋ ਕਦੇ ਹੁਣ ਬੇ-ਆਬਾਦ ਨੇ,
ਲ਼ੱਗਦਾ ਇਹਦੇ ਨਸੀਬ ਵਿੱਚ ਬਸ ਇਹੋ ਰਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਇਹ ਸਾਡਾ ਸੱਭਿਆਚਾਰ ਨਹੀ ਪੈਣਾ ਹੈ ਦੱਸਣਾ,
ਨਸ਼ਿਆਂ ਸਮਾਜ ਗਾਲ ਤਾ ਢਾਚਾ ਹੀ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਬਾਪੂ ਵੀ ਫਿਕਰੀਂ ਪੈ ਗਿਆ ਹੈ ਬੇਬੇ ਵੀ ਸੋਚਦੀ,
ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਸੋਚਦੀ,
ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਪਿੰਡ ਸ਼ਹਿਰ ਸਭ ਦਬੋਚ ਲਏ ਇਸ ਨਾ-ਮੁਰਾਦ ਨੇ,
ਘੁੱਗ ਵਸਦੇ ਘਰ ਸੀ ਜੋ ਕਦੇ ਹੁਣ ਬੇ-ਆਬਾਦ ਨੇ,
ਲ਼ੱਗਦਾ ਇਹਦੇ ਨਸੀਬ ਵਿੱਚ ਬਸ ਇਹੋ ਰਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਪੰਜਾਬ
ਬਾਪੂ ਵੀ ਫਿਕਰੀਂ ਪੈ ਗਿਆ ਹੈ ਬੇਬੇ ਵੀ ਸੋਚਦੀ,
ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਸੋਚਦੀ,
ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਸੋਚਦੀ,
ਚੜ੍ਹਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।
ਮੈ ਪੰਜਾਬੀ ਬੋਲੀ
ਕਿਉਂ ਆਪਣੇ ਬਗਾਨੇ ਹੋਏ, ਦੇਣ ਜੋਗੇ ਤਾਹਨੇ ਹੋਏ,
ਕਿਹੜੇ ਗੁਸੇ ਵਿੱਚ ਅੱਜ ਐਨਾਂ ਜ਼ਹਿਰ ਘੋਲ ਰਹੇ,
ਆਪਣੀ ਹੀ ਮਾਂ ਦੀ ਚੁੰਨੀ ਪੈਰਾਂ ਵਿੱਚ ਰੋਲ ਰਹੇ,
ਰੋਵਾਂ ਮੈ ਪੰਜਾਬੀ ਬੋਲੀ।
ਕਿਹੜੇ ਗੁਸੇ ਵਿੱਚ ਅੱਜ ਐਨਾਂ ਜ਼ਹਿਰ ਘੋਲ ਰਹੇ,
ਆਪਣੀ ਹੀ ਮਾਂ ਦੀ ਚੁੰਨੀ ਪੈਰਾਂ ਵਿੱਚ ਰੋਲ ਰਹੇ,
ਰੋਵਾਂ ਮੈ ਪੰਜਾਬੀ ਬੋਲੀ।
Wednesday, 13 July 2011
ਓ ਜਰਾ ਬੱਚ ਕੇ ਮੌੜ ਤੋਂ by gurdas mann
ਝੂਠ਼ਾ ਰਹਿ ਗਿਆ ਪਿਆਰ ਫੌਕਾ ਵਾਅਦਾ ਇਕਰਾਰ,
ਨਿਰ਼ਾ ਪਾਣੀਂ ਵਾਲੇ ਦੁੱਧ ਦੀ ਮਲਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ...............
ਜਿਹੜੇ ਪੱਤਰਾਂ ਨੂੰ ਪਾਲ਼ਦੇ ਨੇ ਲਾ ਲਾ ਕੇ ਰੀਝਾਂ,
ਦਿਲ਼ ਟੁੱਟੇ ਜਦੋਂ ਹੁੰਦੀਆਂ ਨੀ ਪੂਰੀਆਂ ਉਮੀਦਾਂ
ਮੁੰਡਾ ਹੋ ਗਿਆ ਜਵਾਨ਼ ਨਾ ਕੋਈ ਫਾਇਦਾ ਨੁਕਸਾਨ
ਮੁੰਡਾ ਹੋ ਗਿਆ ਜਵਾਨ਼ ਨਾ ਕੋਈ ਫਾਇਦਾ ਨੁਕਸਾਨ
ਨਿਰਾ ਪੂਰਾ ਹੋਮੋਪੈਥੀ ਦੀ ਦਵਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਹੀਰ਼ ਚੜੀ ਜਦੋਂ ਡੋਲ਼ੀ ਰਾਂਝੇ ਮਾਰੀਆਂ ਸੀ ਕੂਕਾਂ
ਅੱਜ ਕੱਲ ਕੌਣਂ ਰੌਂਦਾ ਰੱਖ ਦੌ ਦੌ ਮਸ਼ੂਕਾਂ
ਡੋਲ਼ੀ ਇੱਕ ਦੀ ਚੜਾਵੇ ਦੂਜੀ ਹੀਰ਼ ਨੂੰ ਬੁਲਾਵੇ
ਡੋਲ਼ੀ ਇੱਕ ਦੀ ਚੜਾਵੇ ਦੂਜੀ ਹੀਰ਼ ਨੂੰ ਬੁਲਾਵੇ
ਕੰਮ ਚੌਕਂ ਵਿੱਚ ਲੱਗੇ ਹੋਏ ਸਿਪਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਕਿਹੜੇ ਪਿਆਰਿਆਂ ਤੋਂ ਪਿਆਰ ਦਾ ਸਵਾਲ ਪੁੱਛੀਏ
ਓ ਅਸੀਂ ਕਿਸ ਨੂੰ ਮਨਾਈਏ ਕਿਦੇ ਨਾਲ ਰੁੱਸੀਏ
ਨਾ ਕੋਈ ਹੱਸੇ ਨਾ ਕੋਈ ਬੋਲੇ ਨਾ ਕੋਈ ਦੁੱਖ਼ ਸੁੱਖ਼ ਫੋਲੇ
ਨਾ ਕੋਈ ਹੱਸੇ ਨਾ ਕੋਈ ਬੋਲੇ ਨਾ ਕੋਈ ਦੁੱਖ਼ ਸੁੱਖ਼ ਫੋਲੇ
ਪੈਦਾ ਹੋ ਗਿਆ ਸ਼ਰੀਕਾ ਭ਼ਾਈ ਭ਼ਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਮੰਨਿਆ ਸਕੀਮਾਂ ਨਾਲ ਦੌਲਤਾਂ ਕਮਾਵੇਂਗਾ
ਬਿਸਤਰੇ ਖ਼ਰੀਦ ਲੇਂਗਾ ਨੀਂਦ ਕਿੱਥੋ ਲਿਆਂਵੇਗਾਂ
ਪੈੱਗ ਵਿਸਕੀ ਦੇ ਪੀਕੇ ਲਾਕੇ ਨਸ਼ਿਆਂ ਦੇ ਟੀਕੇ
ਪੈੱਗ ਵਿਸਕੀ ਦੇ ਪੀਕੇ ਲਾਕੇ ਨਸ਼ਿਆਂ ਦੇ ਟੀਕੇ
ਨਸ਼ਾ ਆਉਣਾਂ ਨੀ ਗਰੀਬ਼ ਦੀ ਰਜਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਮਹਿੰਗੀ ਵਤਨਾਂ ਦੀ ਮਿੱਟੀ ਦਾ ਹਿਸਾਬ਼ ਭੁੱਲ ਕੇ
ਪੱਲੇ ਪਈਆਂ ਮਜਬੂਰੀਆਂ ਪੰਜਾਬ਼ ਭੁੱਲ਼ ਗਏ
ਕੁੱਝ ਹੋਏ ਪਰਦੇਸੀ ਕੁੱਝ ਬਣਂਗੇ ਵਿਦੇਸ਼ੀ
ਕੁੱਝ ਹੋਏ ਪਰਦੇਸੀ ਕੁੱਝ ਬਣਂਗੇ ਵਿਦੇਸ਼ੀ
ਯ਼ਾਰ ਲੱਭਿਆ ਨੀ "ਮਾਨ਼" ਨੂੰ ਤਬਾਈ ਵਰਗਾ
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
ਓ ਜਰਾ ਬੱਚ ਕੇ ਮੌੜ ਤੋਂ ਏਥੇ ਹਰ ਬੰਦਾ ਰੱਬ਼ ਦੇ ਜਵਾਈ ਵਰਗਾ........
Tuesday, 12 July 2011
ਮੰਮੀ ਜੀ ਮੇਰੀ ਸੁਣੋ ਪੁਕਾਰ
ਮੰਮੀ ਜੀ ਮੇਰੀ ਸੁਣੋ ਪੁਕਾਰ
ਕੁੱਖ ਵਿੱਚ ਨਾ ਦਿਉ ਮਾਰ
ਇੱਕੋ ਇੱਕ ਪੁਕਾਰ ਹੈ ਮੇਰੀ
ਧੀ ਧਿਆਣੀ ਹਾਂ ਮੈਂ ਤੇਰੀ
ਧੀ ਕਹਿ ਕੇ ਨਾ ਦਿਉ ਸਾਰ
ਮੰਮੀ ਜੀ ਮੇਰੀ ਸੁਣੋ ਪੁਕਾਰ
ਕੁੱਖ ਵਿੱਚ ਨਾ .......
ਜੇ ਮੈਂ ਜੱਗ ਵਿੱਚ ਆਵਾਂਗੀ
ਤਾਂ ਵੱਡੀ ਹੋ ਜਾਵਾਂਗੀ
ਵੱਡੀ ਹੋ ਕੇ ਤੇਰੇ ਮੈਂ
ਦੁੱਖੜੇ ਆਪ ਵੰਡਾਵਾਂਗੀ
ਤੂੰ ਮੇਰੀ ਹੈ ਸਾਥਣ ਅੰਮੀ
ਸੱਚੀ ਤੂੰ ਮੇਰਾ ਸੰਸਾਰ
ਕੁੱਖ ਵਿੱਚ ਨਾ .......
ਮਿੰਨਤਾ ਕਰਲੀ ਤਰਲੇ ਕਰਲੀ
ਮੇਰੇ ਪਿੱਛੇ ਦੁੱਖੜੇ ਜਰਲੀ
ਭੂਆ ਜੇ ਕੁੱਝ ਬੋਲੂ ਤੈਨੂੰ
ਅੱਗੋਂ ਘੁੱਟ ਸਬਰ ਦਾ ਭਰਲੀ
ਤੇਰੀ ਮੈਂ ਫਿਰ ਕਰਕੇ ਸੇਵਾ
ਸਾਰਾ ਦਿਉਗੀ ਕਰਜ ਉਤਾਰ
ਕੁੱਖ ਵਿੱਚ ਨਾ .......
ਜਦੋਂ ਮੈਂ ਪੜ੍ਹਨ ਸਕੂਲੇ ਜਾਉ
ਗੋਲਡ ਮੈਡਲ ਜਿੱਤ ਲਿਆਉ
ਮੰਮੀ, ਡੈਡੀ, ਦਾਦਾ, ਦਾਦੀ
ਸਭਨਾ ਦਾ ਮੈਂ ਨਾਂਅ ਚਮਕਾਉ
ਇਸ ਵਿਸ਼ੇ ਤੇ ਪ੍ਰੀਤ ਨਾਲ
ਤੂੰ ਖੀਵੇ ਜਾ ਕੇ ਕਰੀ ਵਿਚਾਰ
ਕੁੱਖ ਵਿੱਚ ਨਾ
ਕੁੱਖ ਵਿੱਚ ਨਾ ਦਿਉ ਮਾਰ
ਇੱਕੋ ਇੱਕ ਪੁਕਾਰ ਹੈ ਮੇਰੀ
ਧੀ ਧਿਆਣੀ ਹਾਂ ਮੈਂ ਤੇਰੀ
ਧੀ ਕਹਿ ਕੇ ਨਾ ਦਿਉ ਸਾਰ
ਮੰਮੀ ਜੀ ਮੇਰੀ ਸੁਣੋ ਪੁਕਾਰ
ਕੁੱਖ ਵਿੱਚ ਨਾ .......
ਜੇ ਮੈਂ ਜੱਗ ਵਿੱਚ ਆਵਾਂਗੀ
ਤਾਂ ਵੱਡੀ ਹੋ ਜਾਵਾਂਗੀ
ਵੱਡੀ ਹੋ ਕੇ ਤੇਰੇ ਮੈਂ
ਦੁੱਖੜੇ ਆਪ ਵੰਡਾਵਾਂਗੀ
ਤੂੰ ਮੇਰੀ ਹੈ ਸਾਥਣ ਅੰਮੀ
ਸੱਚੀ ਤੂੰ ਮੇਰਾ ਸੰਸਾਰ
ਕੁੱਖ ਵਿੱਚ ਨਾ .......
ਮਿੰਨਤਾ ਕਰਲੀ ਤਰਲੇ ਕਰਲੀ
ਮੇਰੇ ਪਿੱਛੇ ਦੁੱਖੜੇ ਜਰਲੀ
ਭੂਆ ਜੇ ਕੁੱਝ ਬੋਲੂ ਤੈਨੂੰ
ਅੱਗੋਂ ਘੁੱਟ ਸਬਰ ਦਾ ਭਰਲੀ
ਤੇਰੀ ਮੈਂ ਫਿਰ ਕਰਕੇ ਸੇਵਾ
ਸਾਰਾ ਦਿਉਗੀ ਕਰਜ ਉਤਾਰ
ਕੁੱਖ ਵਿੱਚ ਨਾ .......
ਜਦੋਂ ਮੈਂ ਪੜ੍ਹਨ ਸਕੂਲੇ ਜਾਉ
ਗੋਲਡ ਮੈਡਲ ਜਿੱਤ ਲਿਆਉ
ਮੰਮੀ, ਡੈਡੀ, ਦਾਦਾ, ਦਾਦੀ
ਸਭਨਾ ਦਾ ਮੈਂ ਨਾਂਅ ਚਮਕਾਉ
ਇਸ ਵਿਸ਼ੇ ਤੇ ਪ੍ਰੀਤ ਨਾਲ
ਤੂੰ ਖੀਵੇ ਜਾ ਕੇ ਕਰੀ ਵਿਚਾਰ
ਕੁੱਖ ਵਿੱਚ ਨਾ
ਜ਼ਿੰਦਗੀ ????
ਜ਼ਿੰਦਗੀ ਕੀ ਹੈ? ਇਨਸਾਨ ਦੇ ਜਨਮ ਤੋਂ ਹੀ ਇਹ ਪ੍ਰਸ਼ਨ ਪੈਦਾ ਹੋ ਗਿਆ ਸੀ। ਅਸੀ ਕਿਥੋਂ ਆਏ ਹਾਂ? ਕਿੱਥੇ ਜਾਣਾ ਹੈ? ਇਹ ਪ੍ਰਸ਼ਨ ਲਗਾਤਾਰ ਇਨਸਾਨ ਦੇ ਦਿਮਾਗ ਵਿਚ ਚੱਕਰ ਲਾਉਂਦੇ ਰਹਿੰਦੇ ਹਨ।ਜੇ ਦੇਖਿਆ ਜਾਵੇ ਤਾਂ ਸਾਡੀ ਜ਼ਿੰਦਗੀ ਸਾਡੇ ਜਨਮ ਨਾਲ ਹੀ ਸ਼ੁਰੂ ਹੁੰਦੀ ਹੈ ਅਤੇ ਸਾਡੀ ਮੌਤ ਨਾਲ ਖਤਮ ਹੁੰਦੀ ਹੈ ਭਾਵ ਸਾਡੇ ਜਨਮ ਅਤੇ ਮੌਤ ਦਾ ਵਕਫਾ ਹੀ ਸਾਡੀ ਜ਼ਿੰਦਗੀ ਹੈ। ਇਹ ਹੀ ਸਾਡੀ ਜ਼ਿੰਦਗੀ ਦਾ ਸਫਰ ਹੈ।
Saturday, 9 July 2011
ਮੰਗਦਾ ਤਾਂ ਮਨਪ੍ਰੀਤ ਨੂੰ ਮੁੱਖ ਮੰਤਰੀ ਦਾ ਅਹੁਦਾ ਵੀ ਦੇ ਦਿੰਦੇ : ਬਾਦਲ
ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਮਨਪ੍ਰੀਤ ਸਿੰਘ ਬਾਦਲ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸਨੇ ਆਪਣੀ ਮਾਂ ਪਾਰਟੀ ਨਾਲ ਧ੍ਰੋਹ ਕੀਤਾ ਹੈ, ਜਦੋਂਕਿ ਉਨ੍ਹਾਂ ਨੇ ਖੁਦ ਮਨਪ੍ਰੀਤ ਨੂੰ ਉਸਦੀ ਇੱਛਾ ਅਨੁਸਾਰ ਵਿੱਤ ਮੰਤਰਾਲੇ ਦਾ ਅਹੁਦਾ ਸੌਂਪਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮਨਪ੍ਰੀਤ ਨੂੰ ਚਾਰ ਵਾਰ ਵਿਧਾਇਕ ਬਣਾਇਆ ਪਰ ਉਸਨੇ ਪਾਰਟੀ ਨੂੰ ਧੋਖਾ ਦੇ ਦਿੱਤਾ। ਬਾਦਲ ਨੇ ਕਿਹਾ ਕਿ ਜੇਕਰ ਉਹ ਮੁੱਖ ਮੰਤਰੀ ਬਣਨ ਦੀ ਇੱਛਾ ਜ਼ਾਹਰ ਕਰਦਾ ਤਾਂ ਉਹ ਉਸ ਨੂੰ ਬਿਨਾਂ ਕਿਸੇ ਦੇਰੀ ਤੋਂ ਮੁੱਖ ਮੰਤਰੀ ਦਾ ਅਹੁਦਾ ਵੀ ਖੁਸ਼ੀ-ਖੁਸ਼ੀ ਦੇ ਦਿੰਦੇ।
Friday, 1 July 2011
ਸਾਰੇ ਅਧਿਆਪਕਾਂ ਲਈ ਟੀ.ਈ.ਟੀ. ਟੈਸਟ ਜ਼ਰੂਰੀ: ਸਿੱਬਲ
ਨਵਾਂ ਆਦੇਸ਼
ਪੜ੍ਹਾ ਰਹੇ ਅਧਿਆਪਕਾਂ ਨੂੰ ਦਿੱਤਾ ਪੰਜ ਸਾਲ ਦਾ ਸਮਾਂ
ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ ਸਰਵਿਸ
ਕੇਂਦਰੀ ਸਰਕਾਰ ਨੇ ਬੀ.ਐੱਡ ਉਮੀਦਵਾਰਾਂ ਪਿੱਛੋਂ ਹੁਣ ਪਹਿਲੇ ਅਧਿਆਪਕਾਂ ਲਈ ਵੀ ਅਧਿਆਪਕ ਯੋਗਤਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਸਰਕਾਰ ਨੇ ਸਕੂਲਾਂ ਵਿਚ ਪਹਿਲਾਂ ਹੀ ਪੜ੍ਹਾ ਰਹੇ ਅਧਿਆਪਕਾਂ ਨੂੰ ਇਹ ਟੈਸਟ ਪਾਸ ਕਰਨ ਲਈ ਪੰਜ ਸਾਲ ਦਾ ਸਮਾਂ ਦਿੱਤਾ ਹੈ। ਇਸ ਟੈਸਟ ਤੋਂ ਟਾਲਾ ਵੱਟਣ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਕਪਿਲ ਸਿੱਬਲ ਨੇ ਇੱਥੋਂ ਦੇ ਸੀ.ਆਈ.ਆਈ. ਸੈਂਟਰ ਵਿਚ ਸਿੱਖਿਆ ਸਬੰਧੀ ਕਰਾਏ ਸੈਮੀਨਾਰ ‘ਚ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਸਮਰੱਥਾ ਦਾ ਪਤਾ ਲਾਉਣ ਲਈ ਲਏ ਜਾਣ ਵਾਲੇ ਇਸ ਟੈਸਟ ਤੋਂ ਪਹਿਲਾਂ ਅਧਿਆਪਕਾਂ ਲਈ ਵਿਸ਼ੇਸ਼ ਸੈਮੀਨਾਰ ਅਤੇ ਸਿਖਲਾਈ ਪ੍ਰੋਗਰਾਮ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਲਈ ਬੀ.ਐੱਡ ਲਾਜ਼ਮੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਰਾਜਾਂ ਦੀਆਂ ਸਰਕਾਰਾਂ ਸਿਆਸੀ ਦਬਾਅ ਹੇਠ ਬਿਨਾਂ ਬੀ.ਐੱਡ. ਪਾਸ ਉਮੀਦਵਾਰਾਂ ਨੂੰ ਅਧਿਆਪਕ ਦੀ ਕੱਚੀ ਨੌਕਰੀ ਦੇ ਦਿੰਦੀਆਂ ਹਨ ਅਤੇ ਪਿੱਛੋਂ ਸਰਕਾਰਾਂ ਲਈ ਅਜਿਹੇ ਅਧਿਆਪਕਾਂ ਨੂੰ ਰੈਗੂਲਰ ਕਰਨਾ ਮਜਬੂਰੀ ਬਣ ਜਾਂਦਾ ਹੈ। ਉਨਾਂ੍ਹ ਦੇਸ਼ ‘ਚੋਂ ਅਨਪੜ੍ਹਤਾ ਖਤਮ ਕਰਨ ਲਈ ਅਗਲੀ ਪੰਜ ਸਾਲਾ ਯੋਜਨਾ ਦੌਰਾਨ ਦਸਵੀਂ ਤਕ ਪੜ੍ਹਾਈ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਪੱਛਮੀ ਦੇਸ਼ਾਂ ਦੀ ਤਰਜ਼ ‘ਤੇ ਉੱਚ ਸਿੱਖਿਆ ਵੀ ਲਾਜ਼ਮੀ ਅਤੇ ਮੁਫਤ ਕਰਨ ਦੇ ਹੱਕ ਵਿਚ ਹੈ ਪਰ ਅਜੇ ਆਮਦਨ ਦੇ ਸਾਧਨ ਸੀਮਤ ਹੋਣ ਕਰਕੇ ਅਜਿਹਾ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਨੇ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਨਾ ਹੋਣ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨਾਂ੍ਹ ਕਿਹਾ ਕਿ ਪੱਛਮੀ ਦੇਸ਼ਾਂ ਦੇ 18 ਤੋਂ 20 ਸਾਲ ਦੇ 70 ਫੀਸਦੀ ਬੱਚੇ ਉੱਚ ਸਿੱਖਿਆ ਲੈ ਰਹੇ ਹਨ ਜਦੋਂ ਕਿ ਭਾਰਤ ਵਿਚ ਅਜਿਹੇ ਬੱਚਿਆਂ ਦੀ ਦਰ 15 ਫੀਸਦੀ ਤੋਂ ਵੱਧ ਨਹੀਂ ਹੈ। ਉਨਾਂ੍ਹ ਦੱਸਿਆ ਕਿ ਸਰਕਾਰ ਵੱਲੋਂ ਪਹਿਲੀ ਜਮਾਤ ਵਿੱਚ 25 ਫੀਸਦੀ ਸੀਟਾਂ ਪਛੜੇ ਪਰਿਵਾਰਾਂ ਦੇ ਬੱਚਿਆਂ ਲਈ ਰਾਖਵੀਂਆਂ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇ ਹਰ ਸਾਲ ਪਹਿਲੀ ਜਮਾਤ ਵਿਚ ਝੁੱਗੀ ਝੌਪੜੀਆਂ ਵਾਲਿਆਂ ਦੇ 25 ਫੀਸਦੀੇ ਬੱਚੇ ਦਾਖ਼ਲ ਹੁੰਦੇ ਰਹਿਣ ਤਾਂ ਅਗਲੇ ਅੱਠ ਸਾਲਾਂ ਵਿਚ ਸਰਕਾਰ ਦਾ ਮਕਸਦ ਪੂਰਾ ਹੋ ਸਕਦਾ ਹੈ।
ਉਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਜ਼ਮੀਨ ਸਸਤੇ ਭਾਅ ਅਲਾਟ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਜੇ ਪ੍ਰਾਈਵੇਟ ਸਕੂਲਾਂ ਤੋਂ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਈ ਦੀ ਆਸ ਰੱਖੀ ਜਾਣੀ ਬਣਦੀ ਹੈ ਤਾਂ ਇਨ੍ਹਾਂ ਸਕੂਲਾਂ ਨੂੰ ਜ਼ਮੀਨ ਸਸਤੀਆਂ ਦਰਾਂ ‘ਤੇ ਦੇਣ ਦੀ ਜ਼ਿੰਮੇਵਾਰੀ ਵੀ ਸਾਡੀ ਹੀ ਬਣਦੀ ਹੈ। ਉਨਾਂ੍ਹ ਕਿਹਾ ਕਿ ਉਹ ਕੇਂਦਰੀ ਸ਼ਹਿਰੀ ਮੰਤਰੀ ਨਾਲ ਇਸ ਸਬੰਧੀ ਗੱਲ ਕਰ ਚੁੱਕੇ ਹਨ ਅਤੇ ਇਹ ਦਿੱਲੀ ਵਿਚ ਲਾਗੂ ਵੀ ਹੋ ਗਿਆ ਹੈ। ਉਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਅਨੁਪਾਤ 1:30 ਨਾ ਹੋਣ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਨੇ ਇਸ ਨੂੰ ਲਾਜ਼ਮੀ ਸਿੱਖਿਆ ਐਕਟ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਹੀ ਕਿੱਤਾਮੁਖੀ ਸਿੱਖਿਆ ਦੇਣ ਦੇ ਹੱਕ ਵਿਚ ਹੈ ਇਸ ਕਰਕੇ ਸੀ.ਬੀ.ਐਸ.ਸੀ. ਨੂੰ ਸਕੂਲ ਸਮੇਂ ਤੋਂ ਬਾਅਦ ਕਿੱਤਾਮੁਖੀ ਕੋਰਸਾਂ ਦੀਆਂ ਮੁਫਤ ਕਲਾਸਾਂ ਲਾਉਣ ਲਈ ਕਿਹਾ ਗਿਆ ਹੈ। ਉਨਾਂ੍ਹ ਕਿਹਾ ਕਿ ਇਹ ਹੁਕਮ ਇੰਜਨੀਅਰਿੰਗ ਕਾਲਜਾਂ ਉਤੇ ਵੀ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਨੌਵੀਂ ਕਲਾਸ ਤੋਂ ਇਹ ਕੋਰਸ ਸ਼ੁਰੂ ਕਰਨ ਦੇ ਆਦੇਸ਼ ਕੀਤੇ ਜਾਣਗੇ ਅਤੇ ਕਿੱਤੇ ਨਾਲ ਸਬੰਧਤ ਸਨਅਤ ਵੱਲੋਂ ਹੀ ਇਸ ਸਬੰਧੀ ਸਿਲੇਬਸ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲਾਂ ਵਾਸਤੇ ਸੌ ਤੋਂ ਵੱਧ ਅਜਿਹੇ ਕੋਰਸਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਨਿੱਜੀ ਸਕੂਲਾਂ ਵੱਲੋਂ ਅਧਿਆਪਕਾਂ ਅਤੇ ਮਾਪਿਆਂ ਦੇ ਕੀਤੇ ਜਾ ਰਹੇ ਸ਼ੋਸ਼ਨ ਨੂੰ ਬੰਦ ਕਰਾਉਣ ਲਈ ਕਾਨੂੰਨ ਬਣਾਉਣ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਕੁਝ ਸਾਲਾਂ ਦੌਰਾਨ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਨੈੱਟ ਰਾਹੀਂ ਜੋੜਿਆ ਜਾਵੇਗਾ। ਇਸ ਤੋਂ ਪਹਿਲਾਂ ਸੀ.ਆਈ.ਆਈ. ਦੇ ਪ੍ਰਬੰਧਕਾਂ ਹਰਪਾਲ ਸਿੰਘ, ਸੁਧੀਰ ਕੁਮਾਰ ਅਤੇ ਵਿਜੇ ਕੁਮਾਰ ਨੇ ਸੰਬੋਧਨ ਕੀਤਾ।
Subscribe to:
Posts (Atom)