




2 ਪਹਿਲਵਾਨਾਂ ਵਿਚਕਾਰ ਕੁਸ਼ਤੀ ਹੋ ਰਹੀ ਸੀ। ਦਰਸ਼ਕਾਂ ਵਿਚੋਂ ਇਕ ਵਿਅਕਤੀ ਜ਼ੋਰ-ਜ਼ੋਰ ਨਾਲ ਚੀਕ ਕੇ ਇਕ ਪਹਿਲਵਾਨ ਨੂੰ ਕਹਿ ਰਿਹਾ ਸੀ,”ਤੋੜ ਦੇ ਇਸਦਾ ਜਬਾੜਾ, ਕੱਢ ਦੇ ਇਸਦੇ ਸਾਰੇ ਦੰਦ।”
ਕੋਲ ਖੜ੍ਹਾ ਇਕ ਵਿਅਕਤੀ ਉਸਨੂੰ ਬੋਲਿਆ,”ਭਾਈ ਸਾਹਿਬ, ਕੀ ਤੁਸੀਂ ਵੀ ਪਹਿਲਵਾਨ ਹੋ?”
ਉਹ ਬੋਲਿਆ,”ਜੀ ਨਹੀਂ, ਮੈਂ ਦੰਦਾਂ ਦਾ ਡਾਕਟਰ ਹਾਂ।”
ਇਕ ਵਿਅਕਤੀ ਦਾ ਵਿਆਹ ਇਕ ਅਜਿਹੀ ਔਰਤ ਨਾਲ ਹੋ ਗਿਆ ਜੋ ਬਹੁਤ ਸਫਾਈ-ਪਸੰਦ ਸੀ। ਪਹਿਲੇ ਹੀ ਦਿਨ ਉਸਨੇ ਸਫਾਈ ਕਰਕੇ ਸਾਰੇ ਘਰ ਨੂੰ ਚਮਕਾ ਦਿੱਤਾ।
ਪਤੀ ਸ਼ਾਮ ਨੂੰ ਘਰ ਆਇਆ ਤਾਂ ਬੋਲਿਆ,”ਇਸ ਮੇਜ਼ ‘ਤੇ ਜੋ ਧੂੜ ਜੰਮੀ ਹੋਈ ਸੀ, ਉਹ ਕਿਸਨੇ ਸਾਫ ਕਰ ਦਿੱਤੀ?”
ਪਤਨੀ ਖੁਸ਼ ਹੋ ਕੇ ਬੋਲੀ,”ਮੈਂ।”
ਪਤੀ ਗੁੱਸੇ ਨਾਲ ਬੋਲਿਆ,”ਸਤਿਆਨਾਸ, ਉਸ ‘ਤੇ ਤਾਂ ਮੈਂ ਕਈ ਜ਼ਰੂਰੀ ਫੋਨ ਨੰਬਰ ਲਿਖੇ ਹੋਏ ਸਨ।”