Pages

About Me

My photo
Kulrian/Bareta, Punjab, India
I am simple and coool boy.

Saturday, 13 September 2014

ਪ੍ਰੇਮ ਵਿਆਹ ਤੋਂ ਪਹਿਲਾਂ ਸੋਚਣਾ ਜ਼ਰੂਰੀ

ਪ੍ਰੇਮ ਵਿਆਹ ਤੋਂ ਪਹਿਲਾਂ ਸੋਚਣਾ ਜ਼ਰੂਰੀ


ਪ੍ਰੇਮ ਵਿਆਹ ਦੋ ਵਿਅਕਤੀਆਂ ਦੇ ਆਪਸੀ ਪ੍ਰੇਮ, ਖਿੱਚ ਅਤੇ ਵਾਅਦਿਆਂ ਨਾਲ ਹੋਏ ਮੇਲ ਨੂੰ ਕਹਿੰਦੇ ਹਨ | ਅੱਜਕਲ੍ਹ ਇਸ ਦਾ ਚਲਣ ਵਧਦਾ ਜਾ ਰਿਹਾ ਹੈ | ਪ੍ਰ੍ਰੇਮ ਵਿਆਹ ਇਕ ਜੰਗ ਦੇ ਤੌਰ 'ਤੇ ਸਮਝਿਆ ਜਾਂਦਾ ਹੈ, ਕੁਝ ਜਿੱਤ ਜਾਂਦੇ ਹਨ, ਕੁਝ ਆਪਣੇ-ਆਪ ਨੂੰ ਗ਼ਮ ਦੇ ਸਾਗਰ 'ਚ ਡੇਗਦੇ ਹੋਏ ਆਪਣੀ ਸਾਰੀ ਜ਼ਿੰਦਗੀ ਨੂੰ ਖ਼ਤਮ ਕਰ ਲੈਂਦੇ ਹਨ |
ਪ੍ਰੇਮ ਵਿਆਹ ਜਾਤਾਂ-ਪਾਤਾਂ ਤੋਂ ਉਪਰ ਉੱਠ ਕੇ ਮਾਪਿਆਂ ਦੀ ਜ਼ਿੰਮੇਵਾਰੀ ਘੱਟ ਕਰਨ ਵਿਚ ਬਹੁਤ ਸਹਾਈ ਹੈ | ਅਸਲ ਵਿਚ ਪ੍ਰ੍ਰੇਮ ਵਿਆਹ ਦੋ ਵਿਅਕਤੀਆਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਔਖਾ ਇਮਤਿਹਾਨ ਹੁੰਦਾ ਹੈ | ਇਸ ਲਈ ਪ੍ਰੇਮ ਵਿਆਹ ਤੋਂ ਪਹਿਲਾਂ ਬਹੁਤ ਕੁਝ ਸੋਚਣਾ ਬਣਦਾ ਹੈ ਅਤੇ ਜ਼ਰੂਰ ਸੋਚਣਾ ਚਾਹੀਦਾ ਹੈ:
• ਕਈ ਵਾਰ ਪ੍ਰੇਮ ਵਿਆਹ ਦੋ ਅਲੱਗ-ਅਲੱਗ ਰਸਮਾਂ, ਰੀਤਾਂ, ਘਰਾਣੇ ਹੋਣ ਕਾਰਨ ਇਕ-ਦੂਜੇ ਦੇ ਪਰਿਵਾਰ ਦੀਆਂ ਗਤੀਵਿਧੀਆਂ ਨੂੰ ਨਹੀਂ ਸਮਝ ਸਕਦੇ ਅਤੇ ਪਰਿਵਾਰ ਨਾਲੋਂ ਟੁੱਟ ਜਾਂਦੇ ਹਨ |
• ਕਈ ਵਾਰ 'ਕੱਲੀ-ਕਹਿਰੀ ਧੀ ਜ਼ਮੀਨ-ਜਾਇਦਾਦ ਕਾਰਨ ਕਿਸੇ ਲਾਲਚੀ ਵਿਅਕਤੀ ਦੇ ਪ੍ਰੇਮ ਦਾ ਸ਼ਿਕਾਰ ਹੋ ਜਾਂਦੀ ਹੈ |
• ਆਮ ਤੌਰ 'ਤੇ ਪੜ੍ਹ-ਲਿਖ ਰਹੇ ਮੁੰਡੇ-ਕੁੜੀਆਂ ਜਿਹੜੇ ਕਿ ਆਪਣੀ ਜ਼ਿੰਦਗੀ ਦਾ ਨਿਰਬਾਹ ਕਰਨ ਦੇ ਯੋਗ ਨਹੀਂ ਹੁੰਦੇ, ਕਮਾਈ ਦਾ ਕੋਈ ਸਾਧਨ ਨਹੀਂ ਹੁੰਦਾ ਅਤੇ ਮਾਪਿਆਂ ਉਪਰ ਬੋਝ ਬਣ ਜਾਂਦੇ ਹਨ |
• ਪ੍ਰੇਮ ਵਿਆਹ ਕੋਈ ਪਾਪ ਨਹੀਂ ਪਰ ਕਈ ਵਾਰ ਮਾਪਿਆਂ ਦੀ ਰਜ਼ਾਮੰਦੀ ਨਾ ਹੋਣ ਕਾਰਨ ਮੁੰਡਾ ਅਤੇ ਕੁੜੀ ਆਪਣੇ ਪਰਿਵਾਰ ਨਾਲੋਂ ਟੁੱਟ ਜਾਂਦੇ ਹਨ |
• ਮੁੰਡਾ ਜਾਂ ਕੁੜੀ ਵਿਆਹ ਤੋਂ ਪਹਿਲਾਂ ਬਹੁਤ ਸੁਪਨੇ ਵੇਖਦੇ ਹਨ ਅਤੇ ਬਾਅਦ ਵਿਚ ਮਾਰੀਆਂ ਫੁਕਰੀਆਂ ਦੀ ਪੋਲ ਖੁੱਲ੍ਹ ਜਾਂਦੀ ਹੈ ਅਤੇ ਤੁਹਮਤ ਭਰੇ ਦੂਸ਼ਣ ਲਾਉਣ ਕਾਰਨ ਸੁੱਖਾਂ ਦਾ ਅੰਤ ਹੋ ਜਾਂਦਾ ਹੈ |
• ਪ੍ਰੇਮ ਵਿਆਹ 'ਚ ਕੋਈ ਵੱਡਾ ਦੋਸ਼ ਨਹੀਂ | ਸਮਾਜ ਵੱਲੋਂ ਅਤੇ ਪਰਿਵਾਰ ਵੱਲੋਂ ਸਵੀਕਾਰ ਵੀ ਕਰ ਲਿਆ ਜਾਂਦਾ ਹੈ, ਪਰ ਕੀ ਤੁਸੀਂ ਆਪਣੀ ਔਲਾਦ ਨੂੰ ਅਜਿਹੇ ਪ੍ਰੇਮ ਵਿਆਹ ਤੋਂ ਰੋਕ ਸਕਦੇ ਹੋ ਜਾਂ ਸਮਝਾ ਸਕਦੇ ਹੋ? ਅਗਰ ਤੁਹਾਡੀ ਔਲਾਦ ਇਸ ਬਾਰੇ ਮੁੜ ਕੇ ਕੁਝ ਕਹਿ ਦੇਵੇ ਤਾਂ ਕੀ ਸੋਚੋਗੇ?
• ਪ੍ਰੇਮ ਦੇ ਸਮੇਂ ਤਾਂ ਮੁੰਡੇ ਦਾ ਧਿਆਨ ਕੁੜੀ ਵੱਲ ਅਤੇ ਕੁੜੀ ਦਾ ਧਿਆਨ ਮੰੁਡੇ ਵੱਲ ਹੁੰਦਾ ਹੈ, ਪਰ ਵਿਆਹ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਉਹ ਸਮਾਂ ਨਹੀਂ ਦੇ ਸਕਦੇ, ਉਹੀ ਮਾਣ-ਇੱਜ਼ਤ ਨਹੀਂ ਦੇ ਸਕਦੇ, ਜਿਸ ਕਾਰਨ ਦਰਾੜ ਪੈ ਜਾਂਦੀ ਹੈ |
ਵਿਆਹ ਦਾ ਮੁੱਖ ਉਦੇਸ਼ ਚੰਗਾ ਪਰਿਵਾਰਕ ਜੀਵਨ ਜਿਊਣਾ ਅਤੇ ਨਵੇਂ ਪਰਿਵਾਰ ਦਾ ਨਿਰਮਾਣ ਕਰਨਾ ਹੁੰਦਾ ਹੈ | ਇਸ ਲਈ ਪ੍ਰੇਮ ਵਿਆਹ ਕਰਨ ਜਾਂ ਕਰਵਾਉਣ ਤੋਂ ਪਹਿਲਾਂ ਇਸ ਬਾਰੇ ਬਹੁਤ ਹੀ ਚੰਗੀ ਤਰ੍ਹਾਂ ਸੋਚਣਾ ਬਣਦਾ ਹੈ |
-58, ਮੁਲਾਜ਼ਮ ਕਾਲੋਨੀ, ਬਰੇਟਾ, ਜ਼ਿਲ੍ਹਾ ਮਾਨਸਾ-1515101. ਮੋਬਾ: 94179-39392

Sunday, 26 May 2013

Result Kulrian Govt School


Thursday, 21 February 2013

Saturday, 2 February 2013

‘ਸੰਵਾਦ ਤੇ ਸਿਰਜਣਾ’ ਉਤੇ ਗੋਸ਼ਟੀ ਤੇ ਮਿੰਨੀ ਕਹਾਣੀ ਦਰਬਾਰ

ਸਥਾਨਕ ਸਾਹਿਤ ਤੇ ਕਲਾ ਮੰਚ ਵੱਲੋਂ ਅਦਾਰਾ ਤ੍ਰੈਮਾਸਿਕ ‘ਮਿੰਨੀ’ ਅਤੇ ਵਿਦਿਆਰਥੀ ਪਾਠਕ ਮੰਚ ਕਿਸ਼ਨਗੜ੍ਹ ਦੇ ਸਹਿਯੋਗ ਨਾਲ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ ਦੀ ਪੰਜਾਬੀ ਮਿੰਨੀ ਕਹਾਣੀ ਲੇਖਕਾਂ ਨਾਲ ਮੁਲਾਕਾਤਾਂ ਉਤੇ ਆਧਾਰਤ ਪਲੇਠੀ ਪੁਸਤਕ ‘ਸੰਵਾਦ ਤੇ ਸਿਰਜਣਾ’ ਉੱਪਰ ਗੋਸ਼ਟੀ ਪਿੰਡ ਕਿਸ਼ਨਗੜ੍ਹ ਵਿਚ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿੱਚ ਡਾ. ਬਲਦੇਵ ਸਿੰਘ ਸਹੋਤਾ (ਸਿਵਲ ਸਰਜਨ ਮਾਨਸਾ), ਡਾ. ਸ਼ਿਆਮ ਸੁੰਦਰ ਦੀਪਤੀ, ਆਲੋਚਕ ਨਿਰੰਜਣ ਬੋਹਾ, ਡਾ. ਨਾਇਬ ਸਿੰਘ ਮੰਡੇਰ, ਪ੍ਰਿੰਸੀਪਲ ਦਰਸ਼ਨ ਬਰੇਟਾ ਅਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕਰਮਜੀਤ ਸਿੰਘ ਸ਼ਾਮਲ ਸਨ। ਸਮਾਗਮ ਦਾ ਆਗਾਜ਼ ਭੀਮ ਕੋਮਲ ਵੱਲੋਂ ਸ਼ਾਇਰ ਸੁਰਜੀਤ ਪਾਤਰ ਦੀ ਗਜ਼ਲ ‘‘ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ, ਇੱਕ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ…’’  ਦੀ ਪੇਸ਼ਕਾਰੀ ਨਾਲ ਹੋਇਆ। ਮੰਚ ਦੇ ਮੀਤ ਪ੍ਰਧਾਨ ਸਰਦੂਲ ਸਿੰਘ ਚਹਿਲ ਵੱਲੋਂ ਮੰਚ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਗਈ। ਇਸ ਤੋਂ ਬਾਅਦ ਡਾ. ਰਵਿੰਦਰ ਸੰਧੂ ਦਾ ਲਿਖਿਆ ਪਰਚਾ ਭਵਾਨੀ ਸ਼ੰਕਰ ਗਰਗ ਦੁਆਰਾ ਪੜ੍ਹਿਆ ਗਿਆ। ਪਰਚੇ ਵਿੱਚ ਡਾ. ਸੰਧੂ ਨੇ ਇਹ ਗੱਲ ਮੁੱਖ ਤੌਰ ’ਤੇ ਉਭਾਰੀ ਕਿ ਮਿੰਨੀ ਕਹਾਣੀ ਵਿਧਾ ਦੇ ਵਿਕਾਸ ਲਈ ‘ਸੰਵਾਦ ਤੇ ਸਿਰਜਣਾ’ ਵਰਗੇ ਯਤਨ ਹੋਣੇ ਜ਼ਰੂਰੀ ਹਨ। ਕਹਾਣੀਕਾਰ ਦਰਸ਼ਨ ਜੋਗਾ, ਜਸਬੀਰ ਢੰਡ ਤੇ ਅਸ਼ਵਨੀ ਖੁਡਾਲ ਦਾ ਮਤ ਸੀ ਕਿ ਇਹ ਪੁਸਤਕ ਇੱਕ ਮਿਸ਼ਨ ਨੂੰ ਲੈ ਕੇ ਤਿਆਰ ਕੀਤੀ ਗਈ ਹੈ ਤੇ ਲੇਖਕ ਉਸ ਵਿੱਚ ਕਾਮਯਾਬ ਵੀ ਹੋਇਆ ਹੈ। ਉਨਾਂ ਅੱਗੇ ਕਿਹਾ ਕਿ ਇਹ ਪੁਸਤਕ ਪੰਜਾਬੀ ਮਿੰਨੀ ਕਹਾਣੀ ਦੇ ਖੋਜਾਰਥੀਆਂ ਅਤੇ ਨਵੇਂ ਲੇਖਕਾਂ ਲਈ ਇੱਕ ਮਾਰਗ ਦਰਸ਼ਕ ਵਜੋਂ ਵੀ ਕੰਮ ਆਵੇਗੀ। ਡਾ. ਨਾਇਬ ਸਿੰਘ ਮੰਡੇਰ, ਡਾ. ਦਲਜੀਤ ਜੋਸ਼ੀ ਤੇ ਬਿਕਰਮਜੀਤ ਨੂਰ ਨੇ ਪੁਸਤਕ ਨੂੰ ਇਤਿਹਾਸਕ ਦਸਤਾਵੇਜ਼ ਦੀ ਸੰਗਿਆ ਦਿੱਤੀ। ਡਾ. ਦੀਪਤੀ ਨੇ ਕਿਹਾ ਕਿ ਕਿਤਾਬ ਮਿੰਨੀ ਕਹਾਣੀ ਦੀ ਆਲੋਚਨਾ ਪੱਧਤੀ ਨੂੰ ਮਜ਼ਬੂਤ ਕਰਦੀ ਹੈ। ਡਾ. ਬਲਦੇਵ ਸਿੰਘ ਸਹੋਤਾ ਨੇ ਸਮੁੱਚੀ ਬਹਿਸ ਨੂੰ ਸਮੇਟਦਿਆਂ ਕਿ ਅਜੋਕੇ ਸਮੇਂ ਵਿੱਚ ਮਿੰਨੀ ਕਹਾਣੀ ਇੱਕ ਹਰਮਨ ਪਿਆਰੀ ਤੇ ਸਥਾਪਿਤ ਵਿਧਾ ਹੈ। ਮਿੰਨੀ ਕਹਾਣੀ ਦਰਬਾਰ ’ਚ ਸ਼ਾਮਲ ਸੀ। ਬਿਕਰਮਜੀਤ ਨੂਰ, ਬੂਟਾ ਸਿਰਸੀਵਾਲਾ, ਪਿਆਰਾ ਸਿੰਘ ਗੁਰਨੇ ਕਲਾਂ, ਬੂਟਾ ਰਾਮ ਮਾਖਾ, ਡਾ. ਦਲਜੀਤ ਜੋਸ਼ੀ, ਸੁਖਵਿੰਦਰ ਸੁੱਖੀ ਭੀਖੀ, ਜੋਗਿੰਦਰ ਕੌਰ ਅਗਨੀਹੋਤਰੀ, ਮਨਜੀਤ ਸਿੱਧੂ, ਗੁਰਵਿੰਦਰ ਗੁਰਨੇ, ਜਸਬੀਰ ਢੰਡ, ਬਲਵਿੰਦਰ ਸਿੰਘ, ਯਾਦਵਿੰਦਰ ਸਿੱਧੂ, ਮੱਖਣ ਸਿੰਘ, ਊਧਮ ਮੰਦਰਾਂ’, ਜਗਦੀਸ਼ ਕੁਲਰੀ ਤੇ ਦਰਸ਼ਨ ਬਰੇਟਾ ਨੇ ਮਿੰਨੀ ਕਹਾਣੀਆਂ ਪੜ੍ਹੀਆਂ। ਇਨ੍ਹਾਂ ਰਚਨਾਵਾਂ ’ਤੇ ਦਰਸ਼ਨ ਜੋਗਾ, ਨਿਰੰਜਣ ਬੋਹਾ, ਡਾ. ਨਾਇਬ ਮੰਡੇਰ, ਸ਼ਮਿੰਦਰ ਅਰੋੜਾ, ਮੁਕੇਸ਼ ਵਰਮਾ, ਮਹਿੰਦਰਪਾਲ ਮਿੰਦਾ, ਸੁਖਵਿੰਦਰ ਭਾਊ, ਜਗਤਾਰ ਸਿੰਘ ਲਦਾਲ, ਲਖਵਿੰਦਰ ਸਿੰਘ ਲੱਖੀ, ਕ੍ਰਿਸ਼ਨ ਗੋਇਲ, ਸੰਦੀਪ ਸਰਦੂਲਗੜ੍ਹ, ਦਸੌਂਦਾ ਸਿੰਘ ਬਹਾਦਰਪੁਰ, ਟੀਨੂ ਰਾਏ ਗਰਗ, ਊਸ਼ਾ ਦੀਪਤੀ, ਡਾ. ਪਰਮਜੀਤ ਵਿਰਦੀ ਤੇ ਰਣਦੀਪ ਸੰਗਤਪੁਰਾ ਨੇ ਵਿਚਾਰ ਪੇਸ਼ ਕੀਤੇ।